save girls save humanity@save__girls

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ 👉ਧੀਆਂ ਬਚਾਓ 👉ਧੀਆਂ ਦਾ ਸਤਿਕਾਰ ਕਰੋ 👉ਭਰੂਣ ਹੱਤਿਆ ਬੰਦ ਕਰੋ admins @karminder_singh_riar @neet_gill0975

695 media 10,808 followed Follows: 3,304

ਹਰ ਯੁਗ ਵਿਚ ਮਾਵਾਂ ਆਪਣੀਆਂ ਧੀਆਂ ਨੂੰ ਕੁਝ ਨਾ ਕੁਝ ਜ਼ਰੂਰ ਆਖਦੀਆਂ ਨੇ ਜੋ ਜ਼ਿੰਦਗੀ ਵਿਚ ਉਹਨਾਂ ਦੇ ਕੰਮ ਆਵੇ ਉਹਨਾਂ ਦਾ ਰਾਹ ਰੁਸ਼ਨਾਵੇ ਮੇਰੀ ਮਾਂ ਨੇ ਮੈਨੂੰ ਆਖਿਆ ਸੀ: ਸਿਆਣੀਆਂ ਕੁੜੀਆਂ ਲੁਕ ਲੁਕ ਕੇ ਰਹਿੰਦੀਆਂ ਧੁਖ ਧੁਖ ਕੇ ਜਿਉਂਦੀਆਂ ਝੁਕ ਝੁਕ ਕੇ ਤੁਰਦੀਆਂ ਨਾ ਉੱਚਾ ਬੋਲਦੀਆਂ ਨਾ ਉੱਚਾ ਹਸਦੀਆਂ ਕੁੜੀਆਂ ਆਪਣਾ ਦੁੱਖ ਕਿਸੇ ਨੂੰ ਨਹੀਂ ਦੱਸਦੀਆਂ ਬਸ ਧੂੰਏਂ ਦੇ ਪੱਜ ਰੋਂਦੀਆਂ ਤੇ ਕੰਧਾਂ ਦੇ ਓਹਲੇ ਘੁੱਗ ਵਸਦੀਆਂ ਕੁੜੀਆਂ ਤਾਂ ਸ਼ਰਮ ਹਯਾ ਦੀਆਂ ਪੁਤਲੀਆਂ ਹੁੰਦੀਆਂ ਸਿਰ ਢਕ ਕੇ ਰੱਖਦੀਆਂ ਅੱਖ ਉੱਤੇ ਨਹੀਂ ਚੱਕਦੀਆਂ ਕਿ ਕੁੜੀਆਂ ਤਾਂ ਨਿਰੀਆਂ ਗਊਆਂ ਹੁੰਦੀਆਂ ਜਿਹੜੇ ਕਿੱਲੇ ਨਾਲ ਬੰਨ੍ਹ ਦੇਵੋ ਬੱਝੀਆਂ ਰਹਿੰਦੀਆਂ ਇਹ ਬੇਜ਼ੁਬਾਨ ਕਿਸੇ ਨੂੰ ਕੁਝ ਨਹੀਂ ਕਹਿੰਦੀਆਂ ……………… ਮੇਰੀ ਮਾਂ ਦਾ ਆਖਿਆ ਹੋਇਆ ਕੋਈ ਵੀ ਬੋਲ ਮੇਰੇ ਕਿਸੇ ਕੰਮ ਨਾ ਆਇਆ ਉਸ ਦਾ ਹਰ ਵਾਕ ਮੇਰੇ ਰਾਹ ਵਿਚ ਦੀਵਾਰ ਬਣ ਕੇ ਉਸਰ ਆਇਆ ਤੇ ਮੈਂ ਆਪਣੀ ਧੀ ਨੂੰ ਸਮਝਾਇਆ : ਕਦਮ ਕਦਮ ‘ਤੇ ਦੀਵਾਰਾਂ ਨਾਲ ਸਮਝੌਤਾ ਨਾ ਕਰੀਂ… ਆਪਣੀਆਂ ਉਡਾਰੀਆਂ ਨੂੰ ਪਿੰਜਰਿਆਂ ਕੋਲ ਗਹਿਣੇ ਨਾ ਧਰੀਂ… ਤੂੰ ਆਪਣੇ ਰੁਤਬੇ ਨੂੰ ਏਨਾ ਬੁਲੰਦ ਏਨਾ ਰੌਸ਼ਨ ਕਰੀਂ ਕਿ ਹਰ ਹਨ੍ਹੇਰਾ ਤੈਨੂੰ ਵੇਖ ਕੇ ਤ੍ਰਭਕ ਜਾਵੇ ਹਰ ਦੀਵਾਰ ਤੈਨੂੰ ਵੇਖ ਕੇ ਠਿਠਕ ਜਾਵੇ ਹਰ ਜ਼ੰਜੀਰ ਤੈਨੂੰ ਵੇਖ ਕੇ ਮੜੱਕ ਜਾਵੇ ਤੂੰ ਮਾਣ ਨਾਲ ਜਿਊਂਈਂ ਮਾਣ ਨਾਲ ਮਰੀਂ ਦੀਵਾਰਾਂ ਨਾਲ ਸਮਝੌਤਾ ਹਰਗਿਜ਼ ਨਾ ਕਰੀਂ… ਮੇਰੀ ਧੀ ਵੀ ਆਪਣੀ ਧੀ ਨੂੰ ਜ਼ਰੂਰ ਕੁਝ ਨਾ ਕੁਝ ਆਖੇਗੀ ਸ਼ਾਇਦ ਇਸ ਤੋਂ ਵੀ ਵੱਧ ਸੋਹਣਾ ਇਸ ਤੋਂ ਵੀ ਵੱਧ ਮੁਕਤੀ ਅਤੇ ਮੁਹੱਬਤ ਭਰਿਆ ਕਿਉਂਕਿ ਹਰ ਯੁਗ ਵਿਚ ਮਾਵਾਂ ਆਪਣੀਆਂ ਧੀਆਂ ਨੂੰ ਕੁਝ ਨਾ ਕੁਝ ਜ਼ਰੂਰ ਆਖਦੀਆਂ ਨੇ ਜੋ ਜ਼ਿੰਦਗੀ ਵਿਚ ਉਹਨਾਂ ਦੇ ਕੰਮ ਆਵੇ ਉਹਨਾਂ ਦਾ ਰਾਹ ਰੁਸ਼ਨਾਵੇ ਸ਼ਾਇਦ ਯੁਗ ਏਦਾਂ ਹੀ ਪਲਟਦੇ ਨੇ… ਹਾਂ ਯੁਗ ਏਦਾਂ ਹੀ ਪਲਟਦੇ ਨੇ…

0

#ਇਨਸਾਨੀਅਤ🙏🏻 ਜਦੋਂ ਡੀ.ਸੀ. ਨੇ ਡਰਾਿੲਵਰ ਨੂੰ ਕਾਰ ਦੀ ਪਿਛਲੀ ਸੀਟ’ਤੇ ਬੈਠਣ ਲੲੀ ਕਿਹਾ। ਅਕੋਲਾ (ਮਹਾਂਰਾਸ਼ਟਰ) ਜ਼ਿਲੇ ਦੇ ਡੀ.ਸੀ. ਸ਼੍ਰੀਕਾਂਤ ਦਾ ਸਰਕਾਰੀ ਡਰਾਿੲਵਰ ਦਿਵੰਕਰ ਜਿਸ ਦਿਨ ਰਿਟਾਿੲਰ ਹੋਣਾ ਸੀ, ੳੁਸ ਦਿਨ ਸਵੇਰੇ ਹੀ ਡੀ.ਸੀ. ਨੇ ਅਾਪਣੀ ਸਰਕਾਰੀ ਕਾਰ ਨੂੰ ਫੁੱਲਾਂ ਨਾਲ ਸਜਾਿੲਅਾ ਤੇ ਖ਼ੁਦ ਕਾਰ ਚਲਾ ਕੇ ਡਰਾਿੲਵਰ ਦੇ ਘਰ ਪਹੁੰਚਿਅਾ। ੳੁਸਨੇ ਕਿਹਾ ਕਿ ਸਾਰੀ ੳੁਮਰ ਤੂੰ ਅਫਸਰਾਂ ਦੀ ਸੇਵਾ ਕੀਤੀ ਹੈ, ਅੱਜ ਤੂੰ ਮੇਰੀ ਜਗ੍ਹਾਂ’ਤੇ ਬੈਠੇਂਗਾ ਤੇ ਮੈਂ ਤੇਰੇ ਵਾਲੀ ਜਗ੍ਹਾਂ’ਤੇ ਬੈਠਕੇ ਕਾਰ ਚਲਾਵਾਂਗਾ। ਡਰਾਿੲਵਰ ਦੇ ਬਹੁਤ ਮਨ੍ਹਾਂ ਕਰਨ ਦੇ ਬਾਵਜੂਦ ੳੁਸਨੂੰ ਕਾਰ ਵਿੱਚ ਬਿਠਾਕੇ ਦਫ਼ਤਰ ਲੈਕੇ ਗਿਅਾ। ੳੁੱਥੇ ਸਾਰੇ ਸਟਾਫ ਵੱਲੋਂ ਸ਼ਾਨਦਾਰ ਪਾਰਟੀ ਦਿੱਤੀ ਗੲੀ। ਸ਼ਾਮ ਨੂੰ ਦਫ਼ਤਰ ਤੋਂ ਘਰ ਤੱਕ ਫਿਰ ੳੁਸੇ ਤਰ੍ਹਾਂ ੳੁਸਨੂੰ ਘਰ ਪਹੁੰਚਾਿੲਅਾ ਗਿਅਾ। ਕੲੀ ਲੋਕ ੳੁੱਚੇ ਅਹੁਦਿਅਾਂ’ਤੇ ਪੁੱਜ ਕੇ ਵੀ ਜਮੀਨ ਨਾਲ ਜੁੜ੍ਹੇ ਰਹਿੰਦੇ ਹਨ ਤੇ ਪ੍ਰਮਾਤਮਾ ਦੀ ਕ੍ਰਿਪਾ ਵੀ ੳੁਨ੍ਹਾਂ ੳੁੱਪਰ ਬਣੀ ਰਹਿੰਦੀ ਹੈ ਤੇ ਕੲੀ ਅਜਿਹੇ ਵੀ ਹੁੰਦੇ ਹਨ ਕਿ ਸੱਭ ਨੂੰ ਢਾਹ-ਢਾਹ ਮਾਰਦੇ ਹਨ।

1

Shameless society😕😕 Jo baki na kar sake ik bache ne kita...😇

2

ਇਹ ਕੈਸੀ ਰੁੱਤ ਆਈ ਜਦੋ ।।ਪੁੱਤਾ , ਪੋਤਿਆਂ ਅਤੇ ਪੜੋਤਿਆਂ ਵਾਲੀ ਬੁਜ਼ੁਰਗ ਮਾਤਾ ਦੀ ਅਰਥੀ ਜਵਾਈ ਦੇ ਘਰੋਂ ਧੀਆਂ ਦੇ ਮੋਢਿਆਂ ਤੇ ਨਿੱਕਲੀ।। ਇਹ ਕਹਾਣੀ ਪਿੰਡ ਵਕੀਲਾਂ ਵਾਲਾ (ਜ਼ੀਰਾ) ਦੀ ਮਾਤਾ ਗੁਰਨਾਮ ਕੌਰ ਰਟੌਲ ਦੀ ਹੈ। ਜੋ ਕੇ ਛੋਟੀ ਉਮਰ ਵਿਚ ਹੀ ਵਿਧਵਾ ਹੋ ਗਈ ਸੀ। ਜਿਸਨੇ ਆਪ ਮੇਹਨਤ ਕਰਕੇ ਆਪਣੇ ਤਿੰਨ ਪੁੱਤਰਾਂ ਅਤੇ ਚਾਰ ਧੀਆਂ ਨੂੰ ਪੜ੍ਹਾਇਆ-ਲਖਾਇਆ। ਇਕ ਨੂੰ ਬੈਂਕ ਮੈਨੇਜਰ ਬਣਾਇਆ ਤੇ ਦੂਜੇ ਨੂੰ ਮਾਸਟਰ ਬਣਾਇਆ ਅਤੇ ਧੀਆਂ ਨੂੰ ਚੰਗੇ ਪਰਿਵਾਰਾਂ ਵਿਚ ਵਿਆਹਿਆ । ਆਖਰਕਾਰ ਕੱਲਯੁਗੀ ਪੁੱਤਾਂ ਨੇ ਆਪਣੇ ਵਿਆਹਾ ਤੋਂ ਬਾਅਦ ਮਾਤਾ ਦੀ ਜਮੀਨ ਜਾਇਦਾਦ ਆਵਦੇ ਨਾਮ ਕਰਵਾ ਲਈ ਅਤੇ ਕੁਝ ਸਾਲਾਂ ਬਾਅਦ ਆਪਣੀ ਬੁਜ਼ੁਰਗ ਮਾਂ ਨੂੰ ਆਪਣੀ ਵਿਧਵਾ ਭੈਣ ਦੇ ਦਰਵਾਜੇ (ਘਰ ਵਿਚ ਨਹੀਂ) ਵਿਚ ਛੱਡ ਕੇ ਚਲੇ ਗਏ, ਅਤੇ ਮੁੜ ਆਪਣੀ ਮਾਂ ਦੀ ਖ਼ਬਰ ਸਾਰ ਵੀ ਨਹੀਂ ਲਈ। ਆਖ਼ਰ 10 ਜੁਲਾਈ 2018 ਨੂੰ ਮਾਤਾ ਆਪਣੀਆ ਧੀਆਂ ਦੇ ਹੱਥਾਂ ਵਿਚ ਅਕਾਲ ਚਲਾਣਾ ਕਰ ਗਈ ਤੇ ਉਸ ਦੀ ਅਰਥੀ ਨੂੰ ਮੋਢਾ ਦੇਣ ਉਸ ਦਾ ਕੋਈ ਪੁੱਤਰ ਜਾ ਪੋਤਾ ਵੀ ਨਹੀਂ ਬੋਹਡਿਆ। ਤੇ ਆਖਰ ਉਸ ਦੀਆਂ ਧੀਆਂ ਨੇ ਹੀ ਅਰਥੀ ਨੂੰ ਮੋਡਾ ਦਿੱਤਾ।।।ਜਿਸ ਦੀਆਂ ਮੈ ਕੁਝ ਤਸਵੀਰਾਂ ਸਾਂਝੀਆਂ ਕਰ ਰਿਹਾ ਆ।ਆਖ਼ਰ ਕਦੋ ਤੱਕ ਅਸੀਂ ਇਹ ਸੋਚਦੇ ਰਹਾਂਗੇ ਕੇ ਪੁੱਤ ਬੁਢਾਪੇ ਦਾ ਸਹਾਰਾ ਹੁੰਦੇ ਨੇ। ਜਦੋਂ ਕੇ ਸੱਚਾਈ ਇਸ ਤੋ ਬਿਲਕੁਲ ਉਲਟ ਹੈ ਅਤੇ ਤੁਹਾਡੇ ਸਾਮ੍ਹਣੇ ਇਕ ਉਦਾਹਰਣ ਵੀ ਹੈ।

3

Cutiiee baby girl Imrat Send by @jeet_manjeet

4

ਲੋਕ ਕਹਿੰਦੇ ਕੰਨਿਆ ਦਾਨ ਸਭ ਤੋਂ ਵੱਡਾ ਅਤੇ ਉੱਤਮ ਦਾਨ ਹੈ। ਮੈਂ ਕੋਈ ਜਿਆਦਾ ਸਿਆਣੀ ਤਾਂ ਨਹੀਂ ਪਰ ਜਿਥੇ ਤੱਕ ਮੇਰੀ ਸਮਝ ਕੰਮ ਕਰਦੀ ਹੈ। "ਦਾਨ ਚੀਜ਼ਾਂ (ਵਸਤੂਆਂ) ਦਾ ਹੁੰਦਾ ਜਿਉਂਦੇ ਜਾਗਦੇ ਇਨਸਾਨ ਦਾ ਨਹੀਂ।" ਧੀਆਂ ਤਾਂ ਘਰ ਦੀ ਰੌਣਕ ਹੁੰਦੀਆਂ ਉਹਨਾਂ ਦਾ "ਦਾਨ" ਕਿਵੇਂ ਦੇ ਸਕਦਾ ਕੋਈ।?? Apne view jarur dayo ji 😇🙏🙏🙏🙏😇 . Admins - @neet_gill0975 @karminder_singh_riar

0

😐😢missing those days 😢😐

1